ਆਮ ਵਾਹਕ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Common Carrier_ਆਮ ਵਾਹਕ: ਦ ਕੈਰੀਅਰਜ਼ ਐਕਟ 1865 ਦੀ ਧਾਰਾ 2 ਅਨੁਸਾਰ ਆਮ ਵਾਹਕ ਤੋਂ ਮੁਰਾਦ ਹੈ ਸਰਕਾਰ ਤੋਂ ਬਿਨਾਂ ਹੋਰ ਕੋਈ ਅਜਿਹਾ ਵਿਅਕਤੀ ਜੋ ਭਾੜਾ ਲੈ ਕੇ ਬਿਲਾ-ਲਿਹਾਜ਼ ਕਿਸੇ ਗੱਲ ਦੇ ਸਭ ਵਿਅਕਤੀਆਂ ਦੀ ਸੰਪਤੀ ਨੂੰ ਇਕ ਥਾਂ ਤੋਂ ਦੂਜੀ ਥਾਂ ਤਕ ਥਲ ਦੁਆਰਾ ਜਾਂ ਅੰਦਰੂਨੀ ਜਹਾਜ਼ਰਾਨੀ ਦੁਆਰਾ ਢੁਆਈ ਦੇ ਕਾਰੋਬਾਰ ਵਿਚ ਲਗਿਆ ਹੋਇਆ ਹੈ। ਇਥੇ ਵਿਅਕਤੀ ਵਿਚ ਵਿਅਕਤੀਆਂ ਦੀ ਸਭਾ ਜਾਂ ਬੌਡੀ ਸ਼ਾਮਿਲ ਹੈ, ਭਾਵੇਂ ਉਹ ਨਿਗਮਤ ਹੋਵੇ ਜਾਂ ਨਾ।

       1865 ਦੇ ਐਕਟ ਦੀ ਅਨੁਸੂਚੀ ਵਿਚ ਦਰਜ ਸੰਪਤੀ ਜੇ ਮਨਜ਼ਿਲੇ ਮਕਸੂਦ ਤੇ ਪ੍ਰਾਪਕ ਦੇ ਹਵਾਲੇ ਕਰ ਦਿੱਤੀ ਗਈ ਹੋਵੇ ਅਤੇ ਉਸ ਦਾ ਮੁੱਲ ਸੌ ਰੁਪਏ ਤੋਂ ਵਧ ਹੋਵੇ ਤਾਂ ਵਾਹਕ ਉਸ ਦੇ ਗੁਆਚਣ ਜਾਂ ਉਸ ਨੂੰ ਹੋਈ ਹਾਨੀ ਲਈ ਦੇਣਦਾਰ ਨਹੀਂ ਠਹਿਰਾਇਆ ਜਾ ਸਕਦਾ। ਪਰ ਵਾਹਕ ਦੀ ਦੇਣਦਾਰੀ ਇਸਤਰ੍ਹਾਂ ਉਦੋਂ ਹੀ ਸੀਮਤ ਹੁੰਦੀ ਹੈ ਜੇ ਉਸ ਨੂੰ ਉਹ ਸੰਪਤੀ ਢੋਣ ਹਿਤ ਦੇਣ ਵਾਲੇ ਵਿਅਕਤੀ ਜਾਂ ਉਸ ਵਲੋਂ ਯਥਾਯੋਗ ਅਧਿਕਾਰਤ ਵਿਅਕਤੀ ਨੇ ਉਸ ਨੂੰ ਉਸ ਦੇ ਮੁਲ ਅਤੇ ਵਰਣਨ ਬਾਰੇ ਨ ਦਸਿਆ ਹੋਵੇ। ਇਸ ਤਰ੍ਹਾਂ ਦੀ ਸੰਪਤੀ ਦੀ ਢੁਆਈ ਲਈ ਵਾਹਕ ਅਜਿਹੇ ਦਰਾਂ ਤੇ ਭਾੜਾ ਵਸੂਲ ਕਰ ਸਕਦਾ ਹੈ ਜੋ ਉਹ ਨਿਯਤ ਕਰੇ। ਵਾਹਕ ਨੂੰ ਜਦੋਂ ਮਾਲ ਢੁਆਈ ਲਈ ਦਿੱਤਾ ਜਾਵੇ ਤਾਂ ਉਸ ਲਈ ਢੁਆਈ ਭਾੜਾ ਮੰਗ ਸਕਦਾ ਹੈ ਅਤੇ ਅਦਾਦਿੲਗੀ ਨ ਕੀਤੇ ਜਾਣ ਦੀ ਸੂਰਤ ਵਿਚ ਉਹ ਅਜਿਹੇ ਮਾਲ ਦੀ ਢੁਆਈ ਤੋਂ ਇਨਕਾਰ ਕਰ ਸਕਦਾ ਹੈ। ਪਰ ਭਾੜਾ ਵਾਜਬ ਹੋਣਾ ਚਾਹੀਦਾ ਹੈ। (ਸੀ. ਬੋਗੈਨੋ ਐਂਡ ਕੰਪ. ਬਨਾਮ ਦ ਐਰਬ ਸਟੀਮਰ ਲਿਮਟਿਡ-ਆਈ ਐਲ ਆਰ 40 ਬੰ.529)।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.